AA Manoli Surat Mohali

ਗੁਰਤਾ- ਗੱਦੀ ਦਿਵਸ

ਅਕਾਲ ਅਕਾਦਮੀ ਮਨੋਲੀ ਸੂਰਤ ਵਿਖੇ 8 ਮਈ 2018 ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਗੁਰਤਾ- ਗੱਦੀ ਦਿਵਸ ਮਨਾਇਆ ਗਿਆ | ਪੰਜਵੀ ਜਮਾਤ ਤੋਂ ਲੈ ਕੇ ਨੌਵੀ ਜਮਾਤ ਦੇ ਵਿਦਿਆਰਥੀ ਇਸ ਪ੍ਰੋਗ੍ਰਾਮ ਦਾ ਹਿੱਸਾ ਬਣੇ | ਇਹ ਸਾਰੇ ਵਿਦਿਆਰਥੀ ਅੱਲਗ- ਅੱਲਗ ਹਾਊਸ ਦੇ ਸਨ | ਅਬੈ ਹਾਊਸ, ਅਜੈ ਹਾਊਸ, ਅਤੁੱਲ ਹਾਊਸ, ਅਤੇ ਅਮੁਲ ਹਾਊਸ ਇਹਨਾਂ ਵਿੱਚ ਪ੍ਰਤਿਯੋਗਿਤਾ ਕਰਵਾਈ ਗਈ | ਸਾਰੇ ਹਾਊਸ ਦੇ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸਾਖੀਆਂ ਬੋਲੀਆਂ | ਸਾਖੀਆਂ ਗੁਰੂ ਜੀ ਦੇ ਜੀਵਨ ਦੇ ਹਰ ਪਹਿਲੂ ਨੂੰ ਛੂੰਹਦੀਆਂ ਸਨ | ਬਚਿੱਆਂ ਦੀ ਬੋਲਣ ਦੀ, ਆਤਮ – ਵਿਸ਼ਵਾਸ, ਅਵਾਜ, ਵਿਸ਼ੇ ਬਾਰੇ ਜਾਣਕਾਰੀ ਅਤੇ ਸਹੀ ਢੰਗ ਨਾਲ ਸਮਾਪਤੀ ਬਾਰੇ ਮਾਪਣ ਤੋਂ ਬਾਅਦ ਅਤੁੱਲ ਹਾਊਸ ਨੂੰ ਜੇਤੂ ਕਰਾਰ ਦਿੱਤਾ ਗਿਆ |

Leave a Comment