AA Dhotian Tarn Taran

Nagar Kirtan-

Written by Akal Events

Nagar Kirtan-

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਬੜੇ ਹੀ ਸ਼ਰਧਾ ਪੂਰਵਕ ਢੰਗ ਨਾਲ  ਅਕਾਲ ਅਕੈਡਮੀ ਢੋਟੀਆਂ ਵੱਲੋਂ ਕੀਤਾ ਗਿਆ। ਮਿਤੀ 17 ਨਵੰਬਰ 2023 ਦਿਨ ਸ਼ੁਕਰਵਾਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਕਾਲ ਅਕਾਦਮੀ ਢੋਟੀਆਂ ਤੋਂ ਠੀਕ 10 ਵਜੇ ਨਗਰ ਕੀਰਤਨ ਰਵਾਨਾ ਹੋਇਆ। ਇਸ ਸਮਾਗਮ ਸਮੇਂ  ਬੈਂਡ ਪਰੇਡ, ਗਤਕਾ ਪਾਰਟੀ ਨੇ ਖੂਬ ਰੰਗ ਬੰਨਿਆ ਬੱਚਿਆਂ ਵੱਲੋਂ ਸ਼ਬਦ ਕੀਰਤਨ, ਕਵੀਸ਼ਰੀਆਂ ,ਵਾਹਿਗੁਰੂ ਜੀ ਦੇ ਜਾਪ ਪੂਰੇ ਸਮਾਗਮ ਸਮੇਂ ਹੁੰਦੇ ਰਹੇ। ਨਗਰ ਕੀਰਤਨ ਪਿੰਡ ਢੋਟੀਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਰਾਜਾ ਰਾਮ ਵਿਖੇ ਪਹਿਲੇ ਪੜਾਅ ਤੇ ਪਹੁੰਚਿਆ। ਫਿਰ ਨਗਰ ਕੀਰਤਨ ਨੌਸ਼ਹਿਰਾ ਪੰਨੂਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਖੜੇ ਦਾ ਖਾਲਸੇ ਪਹੁੰਚਿਆ ਤੇ ਫਿਰ ਵਾਪਸੀ ਸਮੇਂ ਭੱਠਲ ਭਾਈਕੇ , ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਾ ਕੇ ਪੜਾਅ ਕੀਤਾ  ਗਿਆ।ਜਿੱਥੇ ਬੱਚਿਆਂ ਨੇ ਗੱਤਕੇ ਦੇ ਜੌਹਰ ਦਿਖਾ ਕੇ ਤੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਫਿਰ ਗੁਰਦੁਆਰਾ ਡੇਹਰਾ ਸਾਹਿਬ ਤੋਂ ਹੁੰਦਾ ਹੋਇਆ ਦਿਲਾਵਰਪੁਰ ,ਚੰਬਾ ਖੁਰਦ ਤੇ ਫੈਲੋਕੇ ਪਿੰਡ ਵਿੱਚੋਂ ਦੀ ਹੋ ਕੇ ਵਾਪਸ ਅਕੈਡਮੀ ਢੋਟੀਆਂ ਵਿਖੇ 6ਵਜੇ ਪਹੁੰਚਿਆ। ਨਗਰ ਕੀਰਤਨ ਸਮੇਂ ਸਾਰੇ ਰਸਤੇ ਸੰਗਤਾਂ ਹਰੀ ਜਸ ਗਾਇਨ ਕਰਦੀਆਂ ਹੋਈਆਂ ਗੁਰੂ ਸਾਹਿਬ ਦੀ ਹਾਜ਼ਰੀ ਭਰ ਰਹੀਆਂ ਸਨ। ਸਮੂਹ ਸਟਾਫ ਮੈਂਬਰ ਅਤੇ ਬੱਚਿਆਂ ਨੇ ਇਸ ਸਮੇਂ ਪੂਰੇ ਤਨ ਮਨ ਨਾਲ ਸੇਵਾ ਨਿਭਾਈ ਤੇ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਢੋਟੀਆਂ ਦੀ ਸੰਗਤ ਨੇ ਸੰਗਤਾਂ ਨੂੰ ਪਕੌੜੇ, ਮਠਿਆਈਆਂ ਵਰਤਾਈਆਂ।  ਉਸ ਤੋਂ ਬਾਅਦ ਭੱਠਲ ਭਾਈਕੇ  ਦੀ ਸੰਗਤ ਨੇ ਚਾਹ, ਮਠਿਆਈ, ਬਿਸਕੁਟ ਵਰਤਾਏ।
ਨੌਸ਼ਹਿਰਾ ਅਤੇ ਡੇਹਰਾ ਸਾਹਿਬ ਦੇ ਗੁਰਦੁਆਰਿਆਂ ਵਿੱਚ ਗੁਰੂ ਕਾ ਲੰਗਰ ਵਰਤਾਇਆ ਗਿਆ ਅਤੇ ਅੰਤ ਵਿੱਚ ਦਿਲਾਵਰਪੁਰ, ਚੰਬਾ ਖੁਰਦ ਅਤੇ ਫੈਲੋਕੇ ਭਾਈਚਾਰੇ ਵਲੋਂ ਸੰਗਤਾਂ ਨੂੰ ਬਿਸਕੁਟ, ਦੁੱਧ ਅਤੇ ਫਲ ਵਰਤਾਏ ਗਏ।
ਅਲੱਗ ਅਲੱਗ ਪਿੰਡਾਂ ਜਿਵੇਂ ਢੋਟੀਆਂ, ਨੌਸ਼ਹਿਰਾ, ਭੱਠਲ ਭਾਈਕੇ, ਡੇਹਰਾ ਸਾਹਿਬ, ਦਿਲਾਵਰਪੁਰ, ਚੰਬਾ ਖੁਰਦ, ਫੈਲੋਕੇ ਵਿੱਚੋਂ ਜਾਂਦਿਆ ਹੋਇਆਂ ਉਹਨਾਂ ਦੇ ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦਾ ਬਹੁਤ ਅਦਬ ਸਤਿਕਾਰ ਕੀਤਾ ਗਿਆ।
ਸਕੂਲ ਮੁਖੀ ਸ੍ਰੀਮਤੀ ਰਮਨਦੀਪ ਕੌਰ ਨੇ ਹਰ ਪਿੰਡ ਦੇ ਮੁਖੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸਿੱਖ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਮਦਦ ਕਰਨ ਲਈ [ਨਗਰ ਕੀਰਤਨ] ਵਰਗੇ ਸਮਾਗਮ ਕਰਵਾਉਣੇ ਮਹੱਤਵਪੂਰਨ ਹਨ।  ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸੇਵਾ , ਕੀਰਤਨ, ਗੱਤਕਾ ਕਰਦੇ ਹੋਏ, ਅਤੇ ਆਪਣੇ ਭਾਈਚਾਰੇ ਨਾਲ ਜੁੜਦੇ ਦੇਖ ਕੇ ਬਹੁਤ ਮਾਣ ਅਤੇ ਖੁਸ਼ੀ ਮਿਲਦੀ ਹੈ।
ਧੰਨਵਾਦ

Leave a Comment