AA Dhotian Tarn Taran

Parkash Purab Shri Guru Nanak Dev Ji

Written by Akal Events

Parkash Purab Shri Guru Nanak Dev Ji

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।।

ਮਿਤੀ 18/11/2023 ਨੂੰ “ਸ਼੍ਰੀ ਗੁਰੂ ਨਾਨਕ ਦੇਵ ਜੀ” ਦਾ ਗੁਰਪੁਰਬ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਗੁਰਮਤਿ ਸਮਾਗਮ  ਬੜੇ ਹੀ ਉਤਸ਼ਾਹ ਅਤੇ ਭਾਵਨਾ ਨਾਲ ਮਨਾਇਆ ਗਿਆ।
ਸੱਤ ਸਹਿਜ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਦਿਹਾੜੇ ਨੂੰ ਸਮਰਪਿਤ ਸ਼ਬਦ, ਕਵੀਸ਼ਰੀ, ਇਲਾਹੀ ਬਾਣੀ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ ਤੇ ਭਾਸ਼ਣ ਦਿੱਤੇ ਗਏ।
ਵਿਦਿਆਰਥੀਆਂ ਵੱਲੋਂ ਗਤਕੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਵਿਦਿਆਰਥੀਆਂ ਨੇ ਸਮਾਜਿਕ ਵਿਗਿਆਨ, ਵਿਗਿਆਨ ਦੇ ਮਾਡਲਾਂ ਅਤੇ ਫਾਲਤੂ ਸਮਾਨ ਤੋਂ ਬਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ।
ਵਿਦਿਆਰਥੀਆਂ ਵਲੋਂ ਗੁਰਪੁਰਬ ਤੇ ਆਈਆਂ ਸੰਗਤਾਂ ਨੂੰ ਪਰਾਲ਼ੀ ਸਾੜਨ ਦੇ ਨੁਕਸਾਨ ਦਸਦਿਆਂ ਹੋਇਆਂ ਪਰਾਲ਼ੀ ਨੂੰ ਨਾ ਸਾੜਨ ਲਈ ਸੁਚੇਤ ਕੀਤਾ ਗਿਆ। ਬੱਚਿਆਂ ਨੇ ਆਪਣੀ ਪ੍ਰਦਰਸ਼ਨੀ ਰਾਹੀਂ ਕੈਂਸਰ ਦੇ ਕਾਰਨਾਂ ਬਾਰੇ ਦੱਸਦਿਆਂ ਹੋਇਆਂ ਸੰਗਤ ਨੂੰ ਸੁਚੇਤ ਕੀਤਾ ਅਤੇ ਬਜ਼ਾਰੂ ਚੀਜ਼ਾਂ ਨਾ ਖਾਣ ਬਾਰੇ ਸੁਨੇਹਾ ਦਿੱਤਾ।
ਅੰਤ ਵਿੱਚ ਸਤਿਕਾਰਯੋਗ ਪਿ੍ੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ “ਗੁਰੂ ਨਾਨਕ ਦੇਵ ਜੀ” ਦੇ ਦਰਸਾਏ ਮਾਰਗ ‘ਤੇ ਚੱਲ ਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ |

ਭੋਗ ਉਪਰੰਤ ਸੰਗਤਾਂ ਨੂੰ “ਕੜਾਹ ਪ੍ਰਸ਼ਾਦ” ਦੀ ਦੇਗ ਵਰਤਾਈ ਗਈ। ਇਸ ਸਮਾਗਮ ਦੌਰਾਨ ਸਾਰਾ ਦਿਨ “ਗੁਰੂ ਕਾ ਲੰਗਰ “ਅਤੁੱਟ ਵਰਤਾਇਆ ਗਿਆ ।

Leave a Comment