ਅੱਜ ਮਿਤੀ 17 ਸਤੰਬਰ,2024 ਨੂੰ ਅਕਾਲ ਅਕੈਡਮੀ ਰਾਮਪੁਰ ਸੁੰਨੜਾ ਵਿਖੇ ਭਾਈ ਘਨਈਆ ਜੀ ਤੇ ਡਾਕਟਰ ਖੇਮ ਸਿੰਘ ਗਿੱਲ (ਬੜੂ ਸਾਹਿਬ )ਦੀ ਬਰਸੀ ਮਨਾਉਂਦਿਆਂ ਹੋਇਆ ਬੱਚਿਆਂ ਤੇ ਸਮੂਹ ਸਟਾਫ਼ ਵੱਲੋਂ ਨਿੱਤਨੇਮ ਉਪਰੰਤ ਵਿਦਿਆਰਥਣ ਪਰਮਿੰਦਰ ਕੌਰ ਵੱਲੋਂ ਡਾਕਟਰ ਖੇਮ ਸਿੰਘ ਗਿੱਲ ਬੜੂ ਸਾਹਿਬ ਜੀ ਦੀ ਜੀਵਨੀ ਬਾਰੇ ਵਿਚਾਰ ਸਾਂਝੇ ਕੀਤੇ। ਅਤੇ ਵਿਦਿਆਰਥਣ ਪਵਨਪ੍ਰੀਤ ਕੌਰ ਵੱਲੋਂ ਭਾਈ ਘਨਈਆ ਜੀ ਦੀ ਜੀਵਨੀ ਉੱਤੇ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਵੱਲੋਂ ਭਾਈ ਘਨਈਆ ਜੀ ਦੇ ਜੀਵਨ ਉੱਤੇ ਸਾਖੀ ਸੁਣਾਈ ਗਈ ਅਤੇ ਬੱਚਿਆਂ ਨੂੰ ਸੇਧ ਦਿੱਤੀ ਗਈ ਕਿ ਲੋੜਵੰਦਾਂ ਦੀ ਹਮੇਸ਼ਾ ਸਹਾਇਤਾ ਕਰਨੀ ਚਾਹੀਦੀ ਹੈ ਭਾਵੇਂ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ । ਅਕਾਲ ਅਕੈਡਮੀ ਰਾਮਪੁਰ ਸੁੰਨੜਾ ਦੇ ਛੋਟੇ ਛੋਟੇ ਬੱਚਿਆਂ ਵੱਲੋਂ ਕਵਿਤਾਵਾਂ ਤੇ ਕਵਿਸ਼ਰੀਆਂ ਗਾਇਨ ਕੀਤੀਆਂ ਗਈਆਂ ਉਪਰੰਤ ਅਰਦਾਸ ਕੀਤੀ ਗਈ।