AA Khichipur Jalandhar

Shri Guru Ravidass das ji

Written by Akal Events

Shri Guru Ravidass das ji

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦਾ ਉਤਸਵ ਅਕਾਲ ਅਕੈਡਮੀ ਖਿੱਚੀਪੁਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ
ਅਕਾਲ ਅਕੈਡਮੀ ਖਿੱਚੀਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਪਵਿਤ੍ਰ ਮੌਕੇ ਤੇ ਵਿਦਿਆਰਥੀਆਂ ਨੇ ਧਾਰਮਿਕ ਅਤੇ ਸਾਂਸਕ੍ਰਿਤਿਕ ਪ੍ਰੋਗ੍ਰਾਮ ਪੇਸ਼ ਕੀਤੇ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਉਚਾਰਣ ਨਾਲ ਕੀਤੀ ਗਈ ਜਿਸ ਨਾਲ ਸਾਰਾ ਮਾਹੌਲ ਪਵਿਤ੍ਰ ਹੋ ਗਿਆ।
ਵਿਦਿਆਰਥੀਆਂ ਨੇ ਗੁਰੂ ਜੀ ਦੀ ਜੀਵਨ ਕਥਾ ਅਤੇ ਉਪਦੇਸ਼ਾਂ ਬਾਰੇ ਭਾਸ਼ਣ ਦਿੱਤੇ। ਉਨ੍ਹਾਂ ਗੁਰੂ ਰਵਿਦਾਸ ਜੀ ਦੇ ਸਮਾਜਿਕ ਸਨਦੇਸ਼, ਸਮਾਨਤਾ ਅਤੇ ਭਾਈਚਾਰੇ ਦੀ ਮਹੱਤਤਾ ਉਤੇ ਚਰਚਾ ਕੀਤੀ। ਕੁਝ ਵਿਦਿਆਰਥੀਆਂ ਨੇ ਕਵੀਤਾ ਅਤੇ ਗੀਤਾਂ ਰਾਹੀਂ ਗੁਰੂ ਜੀ ਦੇ ਪ੍ਰੇਮ ਅਤੇ ਸੇਵਾ ਦੇ ਸਿਧਾਂਤਾਂ ਨੂੰ ਰੋਸ਼ਨ ਕੀਤਾ।
ਅਕੈਡਮੀ ਦੇ ਮੁੱਖ ਅਧਿਆਪਕ ਸੁਨੀਤਾ ਕਪਿਲ ਜੀ  ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਦਿਖਾਏ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦਾ ਸਮਾਪਨ ਅਰਦਾਸ ਕਰਕੇ  ਕੀਤਾ ਗਿਆ।
ਇਹ ਸਮਾਗਮ ਵਿਦਿਆਰਥੀਆਂ ਲਈ ਨਾ ਕੇਵਲ ਧਾਰਮਿਕ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਸੀ, ਬਲਕਿ ਸਮਾਜਿਕ ਸਨਦੇਸ਼ਾਂ ਨੂੰ ਅਪਣਾਉਣ ਦੀ ਪ੍ਰੇਰਣਾ ਵੀ ਦਿੰਦਾ ਹੈ।

Leave a Comment