AA Khamanon Khurd Fatehgarh Sahib

ਸੋਨ ਤਮਗਾ

Written by Akal Events

ਸੋਨ ਤਮਗਾ

ਅਕਾਲ ਅਕੈਡਮੀ ਖ਼ਮਾਣੋਂ ਦੇ ਵਿਦਿਆਰਥੀ ਅਨਮੋਲਰਤਨ ਸਿੰਘ ਕੰਗ ਨੂੰ 77ਵੇਂ ਆਜ਼ਾਦੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਨਮੋਲਰਤਨ ਸਿੰਘ ਦਾ ਇਹ ਸਨਮਾਨ ਸਾਲ 2023-24 ਦੌਰਾਨ ਹੋਈਆਂ 67 ਵੀਂਆਂ ਸਕੂਲ ਖੇਡਾਂ ਵਿੱਚ ਔਰੰਗਾਵਾਦ ਮਹਾਂਰਾਸ਼ਟਰ ਵਿਖੇ ਹੋਏ ਤਲਵਾਰਵਾਜ਼ੀ ਦੇ ਮੁਕਾਬਲਿਆਂ ਵਿੱਚ ਰਾਸ਼ਟਰੀ ਪੱਧਰ ਤੇ ਸੋਨ ਤਮਗਾ ਜਿੱਤਣ ਲਈ ਕੀਤਾ ਗਿਆ । ਇਸ ਮੌਕੇ ਐਸ ਐਸ ਪੀ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਰਵਜੋਤ ਗਰੇਵਾਲ , ਐਮ.ਐਲ. ਏ ਸ੍ਰੀ ਲਖਵੀਰ ਸਿੰਘ ਰਾਏ, ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Comment