ਅਕਾਲ ਅਕੈਡਮੀ ਧਮੋਟ
“ਸ਼ਹੀਦੀ ਸਮਾਗਮ”
ਦਿਨ ਦੂਸਰਾ
ਅੱਜ 21 ਦਸੰਬਰ 2024 ਨੂੰ ਅਕਾਲ ਅਕੈਡਮੀ ਧਮੋਟ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ
ਸ਼ਹੀਦੀ ਸਮਾਗਮ ਦਾ ਦੂਸਰਾ ਦਿਨ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ । ਅੱਜ ਭੀ ਅਕੈਡਮੀ ਦੇ ਸਾਰੇ ਸਟਾਫ ਤੇ
ਬੱਚਿਆਂ ਨੇ ਰਲ ਕੇ ਸੰਗਤੀ ਰੂਪ ਵਿਚ ਸ੍ਰੀ ਜਪਜੀ ਸਾਹਿਬ ਤੇ ਚੋਪਈ ਸਾਹਿਬ ਦੇ ਪਾਠ ਕੀਤੇ । ਫਿਰ ਸੰਗਤੀ ਰੂਪ ਵਿਚ ਹੀ ਸ੍ਰੀ
ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਬੱਚਿਆਂ ਨੂੰ 7 ਤੇ 8 ਪੋਹ ਦੇ ਇਤਿਹਾਸ ਨਾਲ ਭੀ ਜਾਣੂ ਕਰਵਾਇਆ ਗਿਆ।
ਬੱਚਿਆਂ ਦੇ ਲੇਈ ਦਸਤਾਰ/ ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ।
ਲੜਕੀਆਂ ਦੇ ਲਈ ਅਧਿਆਪਕਾ ਬਲਬੀਰ ਕੌਰ ਨੇ ਅਤੇ ਲੜਕਿਆਂ ਲਈ ਅਧਿਆਪਕ ਸੁਖਦੀਪ ਸਿੰਘ ਨੇ ਬੱਚਿਆਂ ਨੂੰ ਦਸਤਾਰ
ਬੰਨਣੀ ਸਿਖਾਈ ਗਈ ।