ਸਾਲਾਨਾ ਸ਼ਹੀਦੀ ਸਮਾਗਮ 2024
ਅੱਜ 23 ਦਸੰਬਰ 2024 ਨੂੰ ਅਕਾਲ ਅਕੈਡਮੀ ਧਮੋਟ ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ
ਸਲਾਨਾ ਦਿਵਸ ਦਾ ਤੀਸਰਾ ਤੇ ਆਖਰੀ ਦਿਨ ਬੜੀ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਗਿਆ । ਅਕੈਡਮੀ ਦੇ ਸਾਰੇ ਸਟਾਫ ਤੇ
ਬੱਚਿਆਂ ਨੇ ਰਲ ਕੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਇਤਿਹਾਸ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕੀਤਾ ਅਤੇ ਗੁਰਬਾਣੀ ਦੇ
ਸ਼ਬਦ ਗਾਇਣ ਕੀਤੇI ਬੱਚਿਆ ਵਿਚ ਦਸਤਾਰ ਅਤੇ ਦੁਮਾਲੇ ਦੇ ਮੁਕਾਬਲੇ ਕਰਵਾਏ ਗਏ। ਉਪਰੰਤ ਮੁੱਖ ਅਧਿਆਪਿਕਾ ਬਲਜੀਤ ਕੌਰ
ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਤੇ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ।